Joshua 12

1ਇਹ ਉਹ ਦੇਸ ਦੇ ਰਾਜੇ ਹਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ ਉੱਤੇ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ ਅਰਥਾਤ ਅਰਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੱਕ ਅਤੇ ਸਾਰਾ ਮੈਦਾਨ ਚੜ੍ਹਦੇ ਪਾਸੇ ਵੱਲ । 2ਸੀਹੋਨ ਅਮੋਰੀਆਂ ਦਾ ਰਾਜਾ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਅਤੇ ਅਰੋਏਰ ਤੋਂ ਰਾਜ ਕਰਦਾ ਸੀ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਤੋਂ ਅੱਧ ਯਬੋਕ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ ।

3ਉਹ ਮੈਦਾਨ ਕਿੰਨਰੋਥ ਦੇ ਸਮੁੰਦਰ ਤੱਕ ਚੜ੍ਹਦੇ ਪਾਸੇ ਵੱਲ ਅਤੇ ਅਰਾਬਾਹ ਦੇ ਸਮੁੰਦਰ ਤੱਕ ਜਿਹੜਾ ਖਾਰਾ ਸਮੁੰਦਰ ਹੈ, ਪੂਰਬ ਵੱਲ ਬੈਤ-ਯਸ਼ਿਮੋਨ ਦੇ ਰਾਹ ਉੱਤੇ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਾਲਾਂ ਹੇਠ 4ਅਤੇ ਬਾਸ਼ਾਨ ਦੇ ਰਾਜੇ ਓਗ ਦੀ ਹੱਦ ਜਿਹੜਾ ਰਫਾਈਆਂ ਦੇ ਬਕੀਏ ਦਾ ਸੀ, ਉਹ ਅਸ਼ਤਾਰੋਥ ਅਤੇ ਅਦਰਈ ਵਿੱਚ ਵੱਸਦਾ ਸੀ । 5ਹਰਮੋਨ ਪਰਬਤ ਉੱਤੇ ਅਤੇ ਸਲਕਾਹ ਵਿੱਚ ਅਤੇ ਸਾਰੇ ਬਾਸ਼ਾਨ ਵਿੱਚ ਗਸ਼ੂਰੀਆਂ ਅਤੇ ਮਆਕਾਤੀਆਂ ਦੀ ਹੱਦ ਤੱਕ ਰਾਜ ਕਰਦਾ ਸੀ ਨਾਲੇ ਗਿਲਆਦ ਦਾ ਅੱਧ ਜਿਹੜਾ ਹਸ਼ਬੋਨ ਦੇ ਰਾਜੇ ਸੀਹੋਨ ਦੀ ਹੱਦ ਹੈ ।

6ਯਹੋਵਾਹ ਦੇ ਦਾਸ ਮੂਸਾ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਮਾਰਿਆ ਅਤੇ ਯਹੋਵਾਹ ਦੇ ਦਾਸ ਮੂਸਾ ਨੇ ਉਹ ਨੂੰ ਰਊਬੇਨੀਆਂ, ਗਾਦੀਆਂ ਅਤੇ ਮੱਨਸ਼ਹ ਦੇ ਅੱਧੇ ਗੋਤ ਨੂੰ ਕਬਜ਼ਾ ਕਰਨ ਲਈ ਦਿੱਤਾ ।

7ਇਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਯਰਦਨ ਪਾਰ ਲਹਿੰਦੇ ਪਾਸੇ ਬਆਲ ਗਾਦ ਤੋਂ ਜਿਹੜਾ ਲਬਾਨੋਨ ਦੀ ਦੂਣ ਵਿੱਚ ਹੈ, ਹਾਲਾਕ ਪਰਬਤ ਤੱਕ ਜਿਹੜਾ ਸੇਈਰ ਵੱਲ ਚੜ੍ਹਦਾ ਹੈ ਮਾਰਿਆ । ਯਹੋਸ਼ੁਆ ਨੇ ਉਹ ਨੂੰ ਇਸਰਾਏਲ ਦੀਆਂ ਗੋਤਾਂ ਨੂੰ ਉਹਨਾਂ ਦੇ ਹਿੱਸਿਆਂ ਅਨੁਸਾਰ ਕਬਜ਼ਾ ਕਰਨ ਲਈ ਦੇ ਦਿੱਤਾ । 8ਪਹਾੜ ਵਿੱਚ, ਬੇਟ ਵਿੱਚ, ਮੈਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੋਰੀ, ਕਨਾਨੀ, ਫ਼ਰਿੱਜੀ, ਹਿੱਵੀ ਅਤੇ ਯਬੂਸੀ ।

9ਯਰੀਹੋ ਦਾ ਰਾਜਾ ਇੱਕ, ਅਈ ਦਾ ਜਿਹੜਾ ਬੈਤ-ਏਲ ਕੋਲ ਹੈ ਰਾਜਾ ਇੱਕ, 10ਯਰੂਸ਼ਲਮ ਦਾ ਰਾਜਾ ਇੱਕ, ਹਬਰੋਨ ਦਾ ਰਾਜਾ ਇੱਕ 11ਯਰਮੂਥ ਦਾ ਰਾਜਾ ਇੱਕ, ਲਾਕੀਸ਼ ਦਾ ਰਾਜਾ ਇੱਕ 12ਅਗਲੋਨ ਦਾ ਰਾਜਾ ਇੱਕ, ਗਜ਼ਰ ਦਾ ਰਾਜਾ ਇੱਕ

13ਦਬੀਰ ਦਾ ਰਾਜਾ ਇੱਕ, ਗਦਰ ਦਾ ਰਾਜਾ ਇੱਕ 14ਹਾਰਮਾਹ ਦਾ ਰਾਜਾ ਇੱਕ, ਅਗਦ ਦਾ ਰਾਜਾ ਇੱਕ 15ਲਿਬਨਾਹ ਦਾ ਰਾਜਾ ਇੱਕ, ਅਦੁੱਲਾਮ ਦਾ ਰਾਜਾ ਇੱਕ 16ਮੱਕੇਦਾਹ ਦਾ ਰਾਜਾ ਇੱਕ, ਬੈਤ-ਏਲ ਦਾ ਰਾਜਾ ਇੱਕ

17ਤੱਪੂਆਹ ਦਾ ਰਾਜਾ ਇੱਕ, ਹੇਫ਼ਰ ਦਾ ਰਾਜਾ ਇੱਕ 18ਅਫ਼ੋਕ ਦਾ ਰਾਜਾ ਇੱਕ, ਲੱਸ਼ਾਰੋਨ ਦਾ ਰਾਜਾ ਇੱਕ 19ਮਾਦੋਨ ਦਾ ਰਾਜਾ ਇੱਕ, ਹਾਸੋਰ ਦਾ ਰਾਜਾ ਇੱਕ 20ਸ਼ਿਮਰੋਨ ਮਰੋਨ ਦਾ ਰਾਜਾ ਇੱਕ, ਅਕਸਾਫ ਦਾ ਰਾਜਾ ਇੱਕ

21ਤਿਆਨਾਕ ਦਾ ਰਾਜਾ ਇੱਕ, ਮਗਿੱਦੋ ਦਾ ਰਾਜਾ ਇੱਕ 22ਕਦਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਾਕਨਆਮ ਦਾ ਰਾਜਾ ਇੱਕ 23ਦੋਰ ਦੀ ਉੱਚਿਆਈ ਵਿੱਚ ਦੋਰ ਦਾ ਰਾਜਾ ਇੱਕ, ਗਿਲਗਾਲ ਵਿੱਚ ਗੋਯਿਮ ਦਾ ਰਾਜਾ ਇੱਕ ਤਿਰਸਾਹ ਦਾ ਰਾਜਾ ਇੱਕ । ਸਾਰੇ ਰਾਜੇ ਇਕੱਤੀ ਸਨ ।

24

Copyright information for PanULB